JW Library Sign Language ਐਪ ਯਹੋਵਾਹ ਦੇ ਗਵਾਹਾਂ ਵੱਲੋਂ ਤਿਆਰ ਕੀਤਾ ਗਿਆ ਇਕ ਓਫ਼ਿਸ਼ਲ ਐਪ ਹੈ। ਇਹ ਐਪ jw.org ਤੋਂ ਸੈਨਤ ਭਾਸ਼ਾ ਵਿਚ ਵੀਡੀਓ ਡਾਊਨਲੋਡ ਅਤੇ ਪਲੇਅ ਕਰਦਾ ਹੈ। ਨਾਲੇ ਇਸ ਐਪ ’ਤੇ ਨਵੇਂ ਵੀਡੀਓ ਆਪਣੇ ਆਪ ਆ ਜਾਂਦੇ ਹਨ ਅਤੇ ਸੇਵ ਹੋ ਜਾਂਦੇ ਹਨ।
ਸੈਨਤ ਭਾਸ਼ਾ ਵਿਚ ਬਾਈਬਲ ਅਤੇ ਹੋਰ ਪ੍ਰਕਾਸ਼ਨਾਂ ਦੇ ਵੀਡੀਓ ਦੇਖੋ। ਇਨ੍ਹਾਂ ਨੂੰ ਆਪਣੇ ਸਮਾਰਟ ਫ਼ੋਨ ’ਤੇ ਡਾਊਨਲੋਡ ਕਰੋ ਤਾਂਕਿ ਤੁਸੀਂ ਇਨ੍ਹਾਂ ਨੂੰ ਉਦੋਂ ਵੀ ਦੇਖ ਸਕੋ ਜਦੋਂ ਇੰਟਰਨੈੱਟ ਨਹੀਂ ਚੱਲ ਰਿਹਾ ਹੁੰਦਾ। ਰੰਗ-ਬਰੰਗੀਆਂ ਤਸਵੀਰਾਂ ਦਾ ਆਨੰਦ ਮਾਣੋ ਅਤੇ ਜਾਣੋ ਕਿ ਇਸ ਨੂੰ ਚਲਾਉਣਾ ਕਿੰਨਾ ਸੌਖਾ ਹੈ ਤੇ ਇਸ ’ਤੇ ਪ੍ਰਕਾਸ਼ਨ ਲੱਭਣੇ ਕਿੰਨੇ ਆਸਾਨ ਹਨ।
© Copyright 2024 Watch Tower Bible and Tract Society of Pennsylvania